Ad

ਫਸਲਾਂ ਵਿਚ ਖ਼ਾਦਾਂ ਪਾਉਣ ਦਾ ਸਮਾਂ ਅਤੇ ਤਰੀਕਾ

Published on: 02-Jan-2025
Updated on: 02-Jan-2025

ਫਸਲਾਂ ਵਿਚ ਖ਼ਾਦਾਂ ਦੀ ਮਹਤੱਤਾ ਬਹੁਤ ਹੀ ਵੱਡੀ ਹੈ ਕਿਉਂਕਿ ਇਹ ਜ਼ਮੀਨ ਦੀ ਉਪਜਾਉ ਸ਼ਕਤੀ ਵਧਾਉਣ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਸੁਧਾਰ ਕਰਨ ਲਈ ਆਵਸ਼੍ਯਕ ਹਨ। ਇਹਨਾਂ ਦਾ ਸਹੀ ਤਰੀਕੇ ਨਾਲ ਅਤੇ ਸੰਤੁਲਿਤ ਮਾਤਰਾ ਵਿੱਚ ਵਰਤਣਾ ਜ਼ਰੂਰੀ ਹੈ। ਅੱਜ ਅਸੀਂ ਇਸ ਲੇਖ ਦੇ ਰਾਹੀਂ ਆਪ ਜੀ ਨੂੰ ਫਸਲਾਂ ਵਿਚ ਖ਼ਾਦਾਂ ਪਾਉਣ ਦਾ ਸਮਾਂ ਅਤੇ ਤਰੀਕਾ ਦਸਾਂਗੇ |

ਫਸਲਾਂ ਵਿਚ ਖਾਦਾਂ ਪਾਉਣ ਬਾਰੇ ਜਾਣਕਾਰੀ

1. ਕਣਕ

 ਅੱਧੀ ਨਾਈਟਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਵੇਲੇ ਡਰਿੱਲ ਕਰਕੇ ਪਾਓ। ਬਾਕੀ ਨਾਈਟਰੋਜਨ ਪਹਿਲੇ ਪਾਣੀ ਨਾਲ ਪਾਓ। ਰੇਤਲੀ ਜ਼ਮੀਨ ਵਿੱਚ ਇਹ ਹਿੱਸਾ ਦੋ ਕਿਸ਼ਤਾਂ ਵਿੱਚ ਪਾਓ - ਪਹਿਲੇ ਪਾਣੀ ਤੋਂ ਬਾਅਦ ਅਤੇ ਦੂਜੇ ਪਾਣੀ ਤੋਂ ਪਹਿਲਾਂ। ਜੇ ਯੂਰੀਆ ਖਾਦ ਵਰਤੀ ਜਾਵੇ, ਤਾਂ ਇਸ ਦਾ ਅੱਧਾ ਹਿੱਸਾ ਰੌਣੀ ਤੋਂ ਪਹਿਲਾਂ ਜਾਂ ਆਖਰੀ ਵਹਾਈ 'ਤੇ ਛੱਟ ਦਿਓ।

2. ਗੋਭੀ, ਅਫਰੀਕਨ ਸਰੋਂ, ਰਾਇਆ

 ਅੱਧੀ ਨਾਈਟਰੋਜਨ ਅਤੇ ਸਾਰੀ ਫਾਸਫੋਰਸ ਤੇ ਪੋਟਾਸ਼ ਬਿਜਾਈ ਸਮੇਂ ਪਾਓ। ਬਾਕੀ ਅੱਧੀ ਨਾਈਟਰੋਜਨ ਪਹਿਲੇ ਪਾਣੀ ਦੇ ਨਾਲ ਪਾਓ।

3. ਜੌਂ, ਛੋਲੇ ਅਤੇ ਤੋਰੀਆ

 ਸਾਰੀਆਂ ਖਾਦਾਂ ਬਿਜਾਈ ਵੇਲੇ ਡਰਿੱਲ ਰਾਹੀਂ ਪਾ ਦਿਓ।

4. ਆਲੂ

ਸਾਰੀ ਫਾਸਫੋਰਸ, ਪੋਟਾਸ਼ ਅਤੇ ਅੱਧੀ ਨਾਈਟਰੋਜਨ ਬਿਜਾਈ ਵੇਲੇ ਪਾਓ। ਬਾਕੀ ਅੱਧੀ ਨਾਈਟਰੋਜਨ ਮਿੱਟੀ ਚੜ੍ਹਾਉਣ ਦੇ ਸਮੇਂ ਪਾਓ।

ਇਹ ਵੀ ਪੜ੍ਹੋ: ਜੈਵਿਕ ਖਾਦ ਤਿਆਰ ਕਰਨ ਦੀਆਂ ਪ੍ਰਮੁੱਖ ਵਿਧੀਆਂ

5. ਬਰਸੀਮ

ਸਾਰੀ ਖਾਦ ਬਿਜਾਈ ਵੇਲੇ ਛੱਟ ਰਾਹੀਂ ਪਾਓ।

6. ਸੂਰਜਮੁੱਖੀ

ਹਲਕੀਆਂ ਜ਼ਮੀਨਾਂ ਵਿੱਚ ਅੱਧੀ ਨਾਈਟਰੋਜਨ ਬਿਜਾਈ ਸਮੇਂ ਅਤੇ ਬਾਕੀ 30 ਦਿਨ ਬਾਅਦ ਪਾਓ। ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦ ਬਿਜਾਈ ਵੇਲੇ ਡਰਿੱਲ ਕਰੋ।

7. ਕਮਾਦ (ਬਸੰਤ ਰੁੱਤ)

ਨਾਈਟਰੋਜਨ ਦਾ ਅੱਧਾ ਹਿੱਸਾ ਕਮਾਦ ਜੰਮਣ ਤੋਂ ਬਾਅਦ ਪਹਿਲੇ ਪਾਣੀ ਦੇ ਨਾਲ ਲਾਈਨਾਂ ਦੇ ਨੇੜੇ ਪਾਓ। ਬਾਕੀ ਅੱਧਾ ਮਈ-ਜੂਨ ਵਿੱਚ ਪਾਓ। ਫਾਸਫੋਰਸ ਵਾਲੀ ਖਾਦ ਸਿਆੜੇ ਵਿੱਚ ਗੁੱਲੀਆਂ ਹੇਠਾਂ ਪਾਓ। ਮੂਢੀ ਫਸਲ ਨੂੰ ਨਾਈਟਰੋਜਨ ਖਾਦ ਤਿੰਨ ਵਾਰ ਵਿੱਚ ਪਾਓ - ਪਹਿਲੀ ਵਾਰੀ ਫਰਵਰੀ ਵਿੱਚ ਗੋਡੀ ਦੇ ਸਮੇਂ, ਦੂਜੀ ਅਪ੍ਰੈਲ ਵਿੱਚ ਅਤੇ ਤੀਜੀ ਮਈ ਵਿੱਚ।

8. ਝੋਨਾ

 ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਸਰਾ ਨਾਈਟਰੋਜਨ ਕਦੂਕਰਨ ਵੇਲੇ ਪਾਓ। ਬਾਕੀ ਨਾਈਟਰੋਜਨ ਦੋ ਹਿੱਸਿਆਂ ਵਿੱਚ ਪਾਓ - ਪਹਿਲਾ ਪਨੀਨਰੀ ਤੋਂ 3 ਹਫ਼ਤੇ ਬਾਅਦ ਅਤੇ ਦੂਜਾ 6 ਹਫ਼ਤੇ ਬਾਅਦ।

9. ਮੱਕੀ

ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਸਰਾ ਨਾਈਟਰੋਜਨ ਬਿਜਾਈ ਵੇਲੇ ਪਾਓ। ਦੂਜਾ ਹਿੱਸਾ ਗੋਡੇ ਉਚਾਈ ਤੇ ਅਤੇ ਤੀਜਾ ਬਾਬੂ ਝੰਡੇ ਨਿਕਲਣ ਤੋਂ ਪਹਿਲਾਂ ਪਾਓ।

10. ਕਪਾਹ

ਸਾਰੀ ਫਾਸਫੋਰਸ ਅਤੇ ਪੋਟਾਸ਼ ਬਿਜਾਈ ਸਮੇਂ ਡਰਿੱਲ ਕਰੋ। ਅੱਧੀ ਨਾਈਟਰੋਜਨ ਪੌਧੇ ਵਿਰਲੇ ਕਰਨ ਦੇ ਸਮੇਂ ਅਤੇ ਬਾਕੀ ਫੁੱਲ ਆਉਣ ਦੇ ਸਮੇਂ ਪਾਓ। ਜ਼ਮੀਨ ਘੱਟ ਉਪਜਾਊ ਹੋਵੇ ਤਾਂ ਨਾਈਟਰੋਜਨ ਦੀ ਪਹਿਲੀ ਕਿਸ਼ਤ ਬਿਜਾਈ ਸਮੇਂ ਹੀ ਪਾਓ।

ਇਹ ਵੀ ਪੜ੍ਹੋ: ਕੋਰੋਮੰਡਲ ਇੰਟਰਨੈਸ਼ਨਲ ਕੰਪਨੀ ਨੇ 10 ਨਵੇਂ ਉਤਪਾਦ ਲਾਂਚ ਕੀਤੇ

11. ਮੂੰਗਫਲੀ

ਸਾਰੀ ਖਾਦ ਬਿਜਾਈ ਵੇਲੇ ਡਰਿੱਲ ਰਾਹੀਂ ਪਾਓ। ਗੰਧਕ ਦੀ ਘਾਟ ਪੂਰੀ ਕਰਨ ਲਈ ਪ੍ਰਤੀ ਏਕੜ 50 ਕਿਲੋ ਜਿਪਸਮ ਛਿੱਟੇ ਰਾਹੀਂ ਪਾਓ।